ਡਾ ਸੰਦੀਪ ਘੰਡ
ਸਾਡੇ ਦੇਸ਼ ਦੇ ਨਾਗਿਰਕਾਂ ਨੂੰ ਅਹਿੰਸਾ ਦੀ ਗੁੜਤੀ ਮਿਲੀ ਹੈ ਅਸੀ ਆਪਣਾ ਦੁੱਖ ਵੀ ਅਹਿੰਸਕ ਤਾਰੀਕੇ ਨਾਲ ਹੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹਾਂ।ਪਰ ਇਸ ਵਿੱਚ ਵੀ ਸਚਾਈ ਹੈ ਕਿ ਸਾਡੇ ਦੁਸ਼ਮਨ ਦੇਸ਼ ਇਸ ਗੱਲ ਨੂੰ ਭਲੀਭਾਤ ਜਾਣਦੇ ਹਨ ਕਿ ਸਾਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਜਿੰਨਾ ਨੇ ਕਿਹਾ ਸੀ ਜੇ ਜੁਲਮ ਕਰਨਾ ਪਾਪ ਹੈ ਤਾਂ ਜੁਲਮ ਸਹਿਣਾ ਉਸ ਤੋਂ ਵੀ ਮਹਾਂ-ਪਾਪ ਹੈ।ਇਸੇ ਕਾਰਣ ਅਸੀ ਵਿੱਛੜ ਗਏ ਸਾਡੇ ਨਾਗਿਰਕਾਂ,ਸ਼ਹੀਦ ਹੋਏ ਸਾਡੇ ਪੈਰਾ ਮਿਲਟਰੀ ਫੋਰਸ ਦੇ ਜਵਾਨਾ ਅਤੇ ਅਧਿਕਾਰੀਆਂ ਨੂੰ ਸ਼ਰਧਾਜਲੀ ਅਹਿੰਸਕ ਤਾਰੀਕੇ ਨਾਲ ਕੈਂਡਲ ਜਗਾ ਕੇ ਸਰਬ ਧਰਮ ਸਰਧਾਜਲੀ ਸਮਾਰੋਹ ਕਰਕੇ ਦਿੰਦੇ ਹਾਂ।ਪਰ ਬਦਲਾ ਲੈਣ ਲਈ 11 ਦੀ ਥਾਂ 31 ਜਾਂ 51 ਹੀ ਮੋੜਦੇ ਹਾਂ।ਮੇਰਾ ਇਸ ਲੇਖ ਲਿਖਣ ਦਾ ਮੰਤਵ ਸੀ ਕਿ ਬਦਲਾ ਸਾਡੀ ਸਰਕਾਰ ਸਾਡੇ ਫੋਜੀ ਜਵਾਨਾ ਨੇ ਲੈਣਾ ਪਰ ਵਿੱਛੜ ਗਏ ਫੋਜੀ ਜਵਾਨਾਂ ਜਾਂ ਆਮ ਨਾਗਿਰਕਾਂ ਨੂੰ ਸੰਜੀਦਗੀ ਨਾਲ ਸਰਧਾਜਲੀ ਦੇਣਾ ਸਾਡਾ ਸਾਰਿਆਂ ਦਾ ਫਰਜ ਹੈ।ਇਸ ਲਈ ਅਸੀ ਜਿਆਦਾਤਰ ਵਿੱਛੜ ਗਿਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਆਪਣੀ ਸ਼ਰਧਾ ਦਾ ਇਜਹਾਰ ਕਰਦੇ ਹਾਂ।ਜਾਂ ਪਿੱਛਲੇ ਕੁਝ ਸਮੇਂ ਤੋਂ ਅਸੀ ਮੋਮਬੱਤੀਆਂ ਜਗਾਕੇ ਵੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਾਂ।ਪਰ ਪਤਾ ਨਹੀ ਕਿ ਅਸੀ ਅਣਜਾਣੇ ਵਿੱਚ ਜਾਂ ਆਪਣੇ ਆਪ ਨੂੰ ਅੱਗੇ ਰੱਖਣ ਹਿੱਤ ਉਹ ਸਰਧਾਜਲੀ ਦੇਣ ਸਮੇ ਸੰਜੀਦਗੀ ਨਹੀ ਵਰਤਦੇ ਜਿਸ ਦੀ ਜਰੂਰਤ ਹੈ।
ਪਿੱਛਲੇ ਕੁਝ ਸਮੇਂ ਤੋਂ ਆਪਣਾ ਗੁੱਸਾ ਪ੍ਰਗਟਾਉਣ ਜਾਂ ਕਿਸੇ ਮਰ ਚੁੱਕੇ ਵਿਅਕਤੀ ਜਾਂ ਵਿਅਕਤੀਆਂ ਨੂੰ ਸ਼ਰਧਾਜਲੀ ਦੇਣ ਵੱਜੋਂ ਵੱਖ ਵੱਖ ਸਮਾਜਿਕ ਸੰਸਥਾਵਾਂ ਵੱਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਵੱਖ ਵੱਖ ਰਾਜਨੀਤਕ ਪਾਰਟੀਆਂ ਅਤੇ ਵੱਖ ਵੱਖ ਕਾਰੋਬਾਰੀਆਂ ਅਤੇ ਪ੍ਰਸਾਸ਼ਨ ਨੂੰ ਵੀ ਸ਼ਾਮਲ ਕਰ ਲਿਆ ਜਾਦਾਂ ਹੈ।ਪਰ ਉਸ ਸਮੇਂ ਅਸੀ ਸੰਜੀਦਗੀ ਦਾ ਪ੍ਰਗਟਾਵਾ ਨਹੀ ਕਰਦੇ ਜਿਸ ਕਾਰਣ ਕਈ ਵਾਰ ਤੁਸੀ ਦੇਖਿਆ ਹੋਣਾ ਕਿ ਲੋਕ ਇੱਕ ਪਾਸੇ ਮੋਮਬੱਤੀਆਂ ਜਗਾਕੇ ਸਰਧਾਜਲੀ ਦੇ ਰਹੇ ਹੁੰਦੇ ਦੂਜੇ ਬੰਨੇ ਕੁਝ ਪ੍ਰਬੰਧਕ ਸਟੈਜ ਤੇ ਬੋਲਣ ਲਈ ਤਰਲੋ ਮੱਛੀ ਹੋ ਰਹੇ ਹੁੰਦੇ ਜਾਂ ਕੁਝ ਲੋਕ ਆਪਣਾ ਵੱਖਰਾ ਗਰੁੱਪ ਬਣਾਕੇ ਹਾਸਾ ਮਾਖੋਲ ਕਰ ਰਹੇ ਹੁੰਦੇ।ਅੱਜਕਲ ਸੋਸ਼ਲ ਮੀਡੀਆ ਅਤੇ ਵੀਡੀਅਗ੍ਰਾਫੀ ਦਾ ਜਮਾਨਾ ਸਬ ਕੁਝ ਕੇਮਰੇ ਵਿੱਚ ਕੈਦ ਹੋ ਜਾਦਾਂ ਅਤੇ ਜੇਕਰ ਉਸ ਨੂੰ ਕੋਈ ਕਿਸੇ ਚੈਨਲ ਤੇ ਪਾ ਦਿੰਦਾ ਤਾਂ ਸਾਡੀ ਕਿਰਕਰੀ ਵੀ ਹੋ ਜਾਦੀ।ਅਸਲ ਵਿੱਚ ਪਹਿਲਾਂ ਲੋਕ ਇੱਕ ਥਾਂ ਤੇ ਇਕੱਠੇ ਹੋਕੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸਰਧਾਜਲੀ ਦਿੰਦੇ ਸਨ।ਇੱਕ ਵਿਅਕਤੀ ਸ਼ਹੀਦ ਹੋਏ ਜਾਂ ਵਿੱਛੜ ਗਏ ਲੋਕਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਦਿੰਦਾਂ ਸੀ।
ਪਰ ਅੱਜਕਲ ਤਾਂ ਲੋਕ ਬੋਲਣ ਲਈ ਤਰਲੋਮੱਛੀ ਹੋ ਰਹੇ ਹੁੰਦੇ ਇੱਕ ਟੀਵੀ ਚੈਨਲ ਨੇ ਇਸ ਬਾਰੇ ਕਿਸੇ ਸ਼ਹਿਰ ਦਾ ਦਿਖਾਇਆ ਵੀ।ਉਸ ਤੋਂ ਬਾਅਦ ਜਿੰਨੀਆਂ ਕੁ ਮੋਮਬੱਤੀਆਂ ਹੁੰਦੀਆਂ ਉਹਨਾਂ ਨੂੰ ਲੇਕੇ ਅਸੀ ਮਾਰਚ ਕੱਢਦੇ ਹਾਂ ਜੋ ਅੱਧੇ ਰਾਸਤੇ ਵਿੱਚ ਜਾਂ ਤਾਂ ਖਤਮ ਹੋ ਜਾਦੀ ਜਾਂ ਬੁੱਝ ਜਾਦੀਆਂ। ਅਸਲੀਅਤ ਇਹ ਹੈ ਕੈਡਲ ਮਾਰਚ ਕਿਸੇ ਕਿਸਮ ਦੀ ਜਾਗਰੂਕਤਾ ਬਾਰੇ ਕੱਢਿਆ ਜਾਦਾਂ ਅਤੇ ਵਿੱਛੜ ਗਏ ਜਾਂ ਸਹੀਦ ਹੋਏ ਲੋਕਾਂ ਲਈ ਇੱਕ ਸਾਝੀ ਥਾਂ ਤੇ ਮੋਮਬੱਤੀਆਂ ਜਗਾਈਆਂ ਜਾਦੀਆਂ।ਉਸ ਸਥਾਨ ਤੇ ਸ਼ਹੀਦ ਹੋਏ ਲੋਕਾਂ ਦੀਆਂ ਤਸਵੀਰਾਂ ਦੇ ਬੈਨਰ ਫੋਟੋਆਂ ਹੁੰਦੀਆਂ ਪਰ ਇਥੇ ਤਾਂ ਅਸੀ ਆਪਣੀ ਸੰਸ਼ਥਾ ਦਾ ਬੈਨਰ ਲਗਾਕੇ ਉਸ ਨੂੰ ਹੀ ਠੀਕ ਕਰਦੇ ਰਹਿੰਦੇ ਅਤੇ ਵਾਰ ਵਾਰ ਸਮਾਈਲ ਨਾਲ ਫੌਟੋਆਂ ਖਿਚਵਾ ਰਹੇ ਹੁੰਦੇ ਹਾਂ।ਚਲੋ ਜੇ ਕਰ ਉਹ ਕੈਂਡਲ ਮਾਰਚ ਕਿਸੇ ਕਿਸਮ ਦੀ ਜਾਗਰੂਕਤਾ ਲਈ ਕੱਢਿਆ ਜਾ ਰਿਹਾ ਤਾਂ ਚਲੋ ਮੰਨਿਆ ਜਾ ਸਕਦਾ ਕਿ ਉਸ ਵਿੱਚ ਕਈ ਮੋਕੇ ਅਜਿਹੇ ਆ ਜਾਦੇ ਜਿਥੇ ਮਾਹੋਲ ਅਜਿਹਾ ਬਣ ਜਾਦਾਂ ਪਰ ਜਦੋਂ ਕਦੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਮਾਰੇ ਜਾਣਾ ਪੈਰਾ ਮਿਲਟਰੀ ਫੋਰਸ ਦੇ ਜਾਵਾਨਾ ਦਾ ਸ਼ਹੀਦ ਹੋ ਜਾਣਾ ਤਾਂ ਜਰੂਰ ਉਸ ਸਮੇ ਸਾਨੂੰ ਮਾਹੋਲ ਅਜਿਹਾ ਸਿਰਜਣਾ ਚਾਹੀਦਾ।ਜਿਵੇ ਕਿਹਾ ਜਾਦਾਂ ਕਿ ਜੇਕਰ ਅਸੀ ਆਪਣਾ ਚਿਹਰਾ ਗੁੱਸੇ ਵਿੱਚ ਲਾਲ ਦਿਖਾਉਣਾ ਚਾਹੁੰਦੇ ਹੋ ਜੇ ਨਹੀ ਤਾਂ ਆਪਣੇ ਚਪੇੜਾ ਮਾਰ ਕੇ ਲਾਲ ਕਰ ਲੈਣਾ ਚਾਹੀਦਾ ਹੈ।ਇਸ ਸਬੰਧੀ ਅਸੀ ਕਿਸੇ ਦੀ ਨਿੰੀਦਆ ਨਹੀ ਕਰ ਰਹੇ ਜਾਂ ਕੋਈ ਸਜਾ ਨਹੀ ਦੇਣਾ ਚਾਹੁੰਦੇ ਇਸ ਤੋਂ ਪਹਿਲਾਂ ਕਿ ਲੋਕ ਕਿੰਤੂ ਪ੍ਰੰਤੂ ਕਰਨ ਸਾਨੂੰ ਸੰਜੀਦਾ ਹੋਣ ਦੀ ਜਰੂਰਤ ਹੈ।
ਅਸਲੀਅਤ ਇਹ ਹੈ ਕਿ ਇਹ ਪੱਛਮੀ ਦੇਸ਼ਾਂ ਦੀ ਉਪਜ ਹੈ।ਉਹ ਲੋਕ ਕੇਵਲ ਅਫਸੋਸ ਵੱਜੋਂ ਹੀ ਮੋਮਬਤੀਆਂ ਨਹੀ ਜਲਾਉਦੇ ਸਗੋਂ ਖੁਸ਼ੀ ਦੇ ਮੋਕੇ ਤੇ ਵੀ ਜਿਵੇ ਕ੍ਰਿਸਮਿਸ ਜਾਂ ਕੈਂਡਲ ਡਿਨਰ ਆਦਿ।ਕੈਡਲ ਮਾਰਚ ਅਹਿੰਸਾ ਦਾ ਮਾਰਗ ਨਾ ਚੁਣਨਾ ਹੈ ਭਾਵ ਨਾਗਿਰਕ ਮਰੇ ਜਾਂ ਸ਼ਹੀਦ ਹੋਏ ਲੋਕਾਂ ਲਈ ਗੁੱਸਾ ਵੀ ਜਾਹਰ ਕਰਦੇ ਪਰ ਅਹਿਸੰਕ ਤਾਰੀਕੇ ਨਾਲ ਪਰ ਅੱਜਕਲ ਤਾਂ ਜਿੰਦਾਬਾਦ ਮੁਰਦਾਬਾਦ ਦੇ ਨਾਹਰੇ ਲਾਕੇ ਗੁੱਸਾ ਪ੍ਰਗਟ ਕੀਤਾ ਜਾਦਾਂ।ਇਹ ਸਰਧਾਜਲੀ ਸਮਾਰੋਹ ਜਿਥੇ ਸਾਝੀ ਥਾਂ ਤੇ ਲੋਕ ਵਾਰੀ ਸਿਰ ਆਉਦੇ ਆਪਣੀ ਮੋਮਬੱਤੀ ਜਗਾਉਦੇ ਸ਼ਰਧਾ ਦੇ ਫੁੱਲ ਭੇਟ ਕਰਦੇ ਦੋ ਮਿੰਟ ਬੈਠ ਕੇ ਜਾਂ ਖੜਕੇ ਉਹਨਾਂ ਨੂੰ ਸਰਧਾਜਲੀ ਦਿੰਦੇ ਅਤੇ ਇਹ ਪ੍ਰੋਗਰਾਮ ਵੀ ਉਹਨਾਂ ਦੇ ਸੰਸਕਾਰ ਤੋਂ ਬਾਅਦ ਕੀਤਾ ਜਾਦਾਂ।ਪਰ ਸਮਾਜਿਕ ਸੰਸ਼ਥਾਵਾਂ ਨੂੰ ਨਾਮ ਦੀ ਕਾਹਲੀ ਕਿ ਕਿਤੇ ਹੋਰ ਨਾ ਕੱਢ ਜਾਵੇ ਅਜੇ ਸੰਸਕਾਰ ਵੀ ਨਹੀ ਹੋਇਆ ਉਦੋਂ ਪਹਿਲਾਂ ਹੀ ਭੋਗ ਪਾ ਦਿੰਦੇ ਹਨ।ਇਸ ਬਾਰੇ ਪੂਰਨ ਜਾਣਕਾਰੀ ਹੋਣੀ ਚਾਹੀਦੀ ਹੈ।
ਸਾਨੂੰ ਇਸ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ ਅਸਲ ਵਿੱਚ ਇਹ ਪੱਛਮੀ ਦੇਸ਼ਾ ਦੀ ਰੀਸ ਹੈ।ੳਬ ਤੋਂ ਪਹਿਲਾ ਕੋਰੀਆ,ਫੇਰ ਅਮਰੀਕਾ,ਜਪਾਨ ਆਦਿ ਦੇਸ਼ਾ ਵਿੱਚ ਇਸ ਦੀ ਸ਼ੁਰੂਆਤ ਹੋਈ।ਸਾਊਥ ਕੋਰੀਆ ਵਿੱਚ ਤਾਂ ਇਹ ਕੈਡਲ ਜਗਾਉਣ ਦੀ ਲਹਿਰ ਨਵੰਬਰ 2016 ਤੋਂ ਮਾਰਚ 2017 ਤੱਕ ਚਲੀ।ਜਿਵੇ ਸਾਡੇ ਦੇਸ਼ ਵਿੱਚ ਨਿਰਭਆ ਕਾਂਡ ਸਮੇਂ ਲੋਕਾਂ ਵੱਲੋਂ ਆਪਣੇ ਪੱਧਰ ਤੇ ਲਹਿਰ ਚਲਾਈ ਗਈ ਉਸੇ ਤਰਾਂ ਇਹ ਕੋਰੀਆ ਦੀ ਵੀ ਲਹਿਰ ਵੀ ਨਾਗਿਰਕਾ ਵੱਲੋਂ ਆਪਣੇ ਪੱਧਰ ਤੇ ਸ਼ੁਰੂ ਕੀਤੀ ਗਈ। ਮੀਡੀਆ ਦੀ ਰਿਪੋਰਟਾਂ ਉਸ ਸਮੇ ਕੇਵਲ ਅਖਬਾਰ ਹੀ ਸਨ ਅਖ਼ਬਾਰਾਂ ਨੇ ਕਿਹਾ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਲਹਿਰ ਵਿੱਚ ਲਗਭਗ 17 ਮਿਲੀਅਨ ਨਾਗਰਿਕਾਂ ਨੇ ਹਿੱਸਾ ਲਿਆ।
ਭਾਰਤ ਦੇਸ਼ ਵਿੱਚ ਇਸ ਦੀ ਸ਼ੁਰੂਆਤ ਬਾਰੇ ਜੋ ਸਬੂਤ ਮਿਲਦੇ ਹਨ ਉਹ ਹੈ ਕਿ 1960-65 ਦੇ ਦਾਹਕੇ ਵਿੱਚ ਜਨਮੇ ਲੋਕਾਂ ਨੂੰ ਯਾਦ ਹੋਵੇਗਾ ਕਿ 1982 ਦਿੱਲੀ ਵਿੱਚ ਦੋ ਮਾਸੂਮ ਬੱਚਿਆਂ (ਭੈਣ-ਭਰਾ)ਨੂੰ ਦੋ ਟੈਕਸੀ ਚਾਲਕਾਂ ( ਰੰਗਾ ਅਤੇ ਬਿੱਲਾ) ਨੇ ਅਗਵਾ ਕਰਕੇ ਬੱਚੀ ਨਾਲ ਬਲਾਤਕਾਰ ਕੀਤਾ ਅਤੇ ਦੋਹੇ ਭੈਣ ਭਰਾਵਾਂ ਨੂੰ ਮਾਰ ਦਿੱਤਾ ਸੀ ਅਤੇ ਲਾਸ਼ਾ ਵੀ ਖੁਰਦ ਬੁਰਦ ਕਰ ਦਿੱਤੀਆਂ ਉਸ ਵਕਤ ਲੋਕਾਂ ਦਾ ਗੁੱਸਾ ਬਹੁਤ ਭੜਿਕਆ ਸੀ ਉਸ ਵਿੱਚ ਸ਼ਾਮਲ ਦੋਨੇ ਦੋਸ਼ੀਆਂ ਨੂੰ ਫਾਸੀ ਦੀ ਸਜਾਂ ਹੋਈ ਸੀ। ਜਿਸ ਦਿਨ ਉਹਨਾਂ ਨੂੰ ਫਾਸੀ ਹੋਈ ਲੋਕਾਂ ਨੇ ਇੰਨਸਾਫ ਮਿਲਣ ਦੇ ਪ੍ਰਤੀਕ ਵੱਜੋਂ ਦਿੱਲੀ ਵਿੱਚ ਇੱਕ ਸਾਝੇ ਥਾਂ ਤੇ ਦੋਨੋ ਬੱਚਿਆਂ ਦੀਆਂ ਤਸਵੀਰਾਂ ਰੱਖ ਕੇ ਮੋਮਬੱਤੀਆਂ ਜਗਾਈਆਂ ਗਈਆਂ ਅਤੇ ਉਹਨਾਂ ਨੂੰ ਸਰਬ ਧਰਮ ਪ੍ਰਧਾਨਾ ਵੱਜੋਂ ਸਰਧਾਜਲੀ ਦਿੱਤੀ ਗਈ ਸੀ।ਅਸਲ ਵਿੱਚ ਇਸ ਦਾ ਮਕਸਦ ਵੀ ਸਰਧਾਜਲੀ ਵੱਜੋਂ ਸਾਰੇ ਧਰਮਾਂ ਦੇ ਲੋਕ ਸ਼ਾਮਲ ਹੁੰਦੇ ਹਨ ਅਤੇ ਇਸ ਨੂੰ ਸਾਰੇ ਧਰਮਾਂ ਦਾ ਸਾਝਾ ਸਰਧਾਜਲੀ ਸਮਾਗਮ ਮੰਨਿਆ ਜਾਦਾਂ।ਉਸ ਤੋ ਬਾਅਦ ਨਿਰਭਆ ਕੇਸ ਵਿੱਚ ਵੀ ਇਸ ਤਰਾਂ ਹੋਇਆ।ਇਹ ਨਹੀ ਕਿ ਇਹ ਕੋਈ ਚੰਗੀ ਰਸਮ ਨਹੀ ਬਲਕਿ ਸਾਰੇ ਧਰਮਾਂ ਵੱਲੋਂ ਸਾਝੇ ਤੋਰ ਤੇ ਸਰਧਾਜਲੀ ਦਿੱਤੀ ਜਾ ਸਕਦੀ ਹੈ ਹੁਣ ਵੀ ਜੇਕਰ ਸਾਰੇ ਲੋਕ ਜੋ ਮਾਰੇ ਗਏ/ਸ਼ਹੀਦ ਹੋਏ ਉਹਨਾਂ ਸਾਰਿਆਂ ਦੀਆਂ ਫੋਟੋਆ ਲਗਾਕੇ ਸਾਝੇ ਤੋਰ ਤੇ ਸਰਧਾਜਲੀ ਦਿੱਤੀ ਜਾਵੇ ਜਿਸ ਵਿੱਚ ਉਸ ਗਾਈਡ ਦੀ ਫੋਟੋ ਵੀ ਸ਼ਾਮਲ ਕੀਤੀ ਜਾਵੇ ਜਿਸ ਨੇ ਜਿੰਨਾ ਦਾ ਉਹ ਗਾਈਡ ਸੀ ਉਨਾਂ ਨੂੰ ਬਚਾਉਣ ਲਈ ਆਪਣੀ ਕੁਰਬਾਣੀ ਦਿੱਤੀ।ਇਹ ਕੋਈ ਹਾਉਮੇ ਅਹੰਕਾਰ ਜਾਂ ਨਾਂ ਹੀ ਕੋਈ ਜਿਆਦਾ ਸਿਆਣਾ ਬਨਣ ਦੀ ਗੱਲ ਹੈ ਪਰ ਜੇਕਰ ਅਸੀ ਅੱਜ ਤੋਂ ਸੰਜੀਦਾ ਤੋਰ ਤੇ ਇੱਕ ਅਜਿਹੀ ਪਿਰਤ ਪਾਈਏ ਜਿਸ ਨਾਲ ਵਿਛੜੇ ਲੋਕਾਂ ਨੂੰ ਸਰਧਾਜਲੀ ਵੀ ਦਿੱਤੀ ਜਾਵੇਗੀ ਅਤੇ ਭਾਈਚਾਰਕ ਸਾਝ ਵੀ ਮਜਬੂਤ ਹੋਵੇਗੀ।ਮੇਰੇ ਲਈ ਇਸ ਬਾਰੇ ਲਿਖਣਾ ਕੋਈ ਅਸਾਨ ਨਹੀ ਸੀ ਕਿਉਕਿ ਮੁੱਫਤ ਦੀ ਸਲਾਹ ਦੇਣੀ ਜਾਂ ਕੋਈ ਜਾਣਕਾਰੀ ਸਾਝੀ ਕਰਨੀ ਆਪਣੇ ਆਪ ਵਿੱਚ ਬਹੁਤ ਵੱਡੀ ਚਣੋਤੀ ਹੈ।ਹੁਣ ਜੋ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਇਸ ਨਾਲ ਜੁੜੇ ਹੋਣਗੇ ਉਹ ਕਿੰਤੂ ਪ੍ਰੰਤੂ ਕਰ ਸਕਦੇ ਹਨ।ਪਰ ਕੋਈ ਵੀ ਵਿਅਕਤੀ ਪ੍ਰਪੱਕ ਨਹੀ ਹੁੰਦਾਂ ਹੋ ਸਕਦਾ ਮੈ ਵੀ ਅਜੇ ਪੂਰਨ ਜਾਣਕਾਰੀ ਨਾ ਦੇ ਸਕਿਆਂ ਹੋਵਾਂ ਉਸ ਦਾ ਕਾਰਣ ਹੈ ਕਿ ਮੀਡੀਆ ਵੱਲੋਂ ਦਿੱਤਾ ਜਾਣ ਵਾਲਾ ਸਪੇਸ ਜਾਂ ਜਾਣਕਾਰੀ ਦਾ ਘੱਟ ਹੋਣਾ ਹੈ ਪਰ ਜੇਕਰ ਇਸ ਗੱਲ ਨਾਲ ਸਾਰੇ ਸਹਿਮਤ ਹੋਣਗੇ ਕਿ ਅਜਿਹੇ ਸਮਾਰੋਹ ਜਾਂ ਘਟਨਾਚ੍ਰਕ ਵਿੱਚ ਸੰਜੀਦਗੀ ਦਾ ਹੋਣਾ ਅਤਿ ਜਰੂਰੀ ਹੈ।
ਲੇਖਕ ਡਾ ਸੰਦੀਪ ਘੰਡ
ਲਾਈਫ ਕੋਚ ਮਾਨਸਾ
ਮੋੜ 9815139576
Leave a Reply